×
ਕਾਰਜ ਸਾਰੰਸ਼
ਇਸ ਪਰਾਜੈਕਟ ਦਾ ਮਕਸਦ ਭਾਰਤ ਦੀ ਕਿਸਾਨ-ਮਜਦੂਰ ਸੰਘਰਸ਼ ਦਾ ਦਸਤਾਵੇਜੀ ਪਰਮਾਣ ਕਰਨਾ ਹੈ। ਦਸਤਾਵੇਜੀ ਪਰਮਾਣ ਕਰਨ ਦੇ ਨਾਲ
ਸੰਘਰਸ਼ ਬਾਰੇ ਫਾਸ਼ਵਾਦੀ, ਝੂਠਾ ਪਰਸਾਰਨ ਦੀ ਅਸਲੀ ਰੂਪ ਉਜਾਗਰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਨਾਲ ਸੰਘਰਸ਼ ਦੀ ਹਕੀਕਤ ਵੀ ਵੇਖਣ ਨੂੰ ਮਿਲੇਗਾ: ਸੰਘਰਸ਼ ਦੇ ਮਕਸਦ,
ਕਿਰਦਾਰ, ਜੰਤਕ ਢਾਂਚਾ ਆਦਿ। ਇਹ ਦੋ ਗੱਲਾਂ ਅਨੁਸਾਰ ਇਹ ਯਥਾਰਥ ਨਿਕਲੇਗਾ ਕਿ ਹਿਦੂਤਵ ਫਾਸ਼ਵਾਦੀ ਭਾਰਤੀ ਜਨਤਾ ਪਾਰਟੀ (ਬੀ. ਜੈ. ਪੀ., ਯਾਂ ਭਾਜਪਾ) ਦੇ
ਤਿੰਨ ਖੇਤੀ ਕਾਨੂੰਨ ਪੂਰੇ ਭਾਰਤ ਦੇ ਜਿਆਦਅਤਰ ਕਿਸਾਨ-ਮਜਦੂਰ ਦੇ ਗੁਜ਼ਰਾਨ, ਰੋਜ਼ੀ, ਆਦਿ ਵਾਸਤੇ ਸੰਕਟਮਈ ਹਨ। ਇਸ ਕਾਰਜ ਦਾ ਮਕਸਦ ਇਹ ਵੀ ਹੈ ਕਿ
ਜਨਤਕ ਸਮਰਥਨ ਰਾਹੀ ਇਸ ਕਾਰਜ ਦੀ ਕੁੱਲ ਸੂਚਨਾ ਲਗਾਤਾਰ ਵੱਧ ਹੀ ਜਾਵੇ, ਜਿੰਨੇ ਚਿਰ ਤੱਕ ਕਿਸਾਨ-ਮਜਦੂਰ ਜਿੱਤਦੇ ਨਹੀਂ ਹਨ। ਸੰਘਰਸ਼ ਦੀ ਰਾਸ਼ਟਰੀ ਵਿਕਾਸ ਅਤੇ
ਫੈਲਾਈ, ਅਵਧੀ ਅਤੇ ਭੂਗੋਲਕ, ਨੂੰ ਚੰਗੀ ਤਰਹ ਸਮਝਣ ਦੇ ਲਈ ਕਈ ਕਿਸਮ ਦੇ ਅੰਕੜੇ ਜ਼ਰੂਰੀ ਹਨ: ਜਿੱਥੇ ਮਹਾਪੰਚਾਇਤ ਵਾਪਰੇ, ਕਹਿੜੇ ਜ਼ਿਲਿਆਂ ਵਿੱਚ ਪਰਦਰਸ਼ਨਾਂ ਹੋਈਆਂ, ਅਤੇ ਹੋਰ
ਪਰਭਾਵਸ਼ਾਲੀ ਘਟਨਾਵਾਂ। ਭਾਰਤ ਇਕ ਉਪਮਹਾਧਵੀਪ ਹੈ ਅਤੇ ਦੇਸ਼ ਦੀ ਅਬਾਦੀ ਵੀ ਬਹੁਤ ਵੱਡੀ ਹੈ, ਇਹ ਦੋ ਖਾਸੀਅਤ ਦੇ ਕਰਕੇ ਜਨਤਕ ਸਹਿਕਾਰਤਾ ਤੋਂ ਬਿਨਾ ਕੋਈ ਵਿਅਕਤੀ ਯਾ ਇਕਲੋਤਾ ਜੱਥਾ
ਇਹ ਕਾਰਜ ਅਪਨੇ ਆਪ ਨਹੀਂ ਮੁਕੰਮਲ ਕਰ ਸਕੇਗਾ। ਜਿਵੇਂ ਦੇਸ਼-ਵਿਦੇਸ਼ ਲੋਕ ਇਕੱਠੇ ਹੋਕੇ ਸੰਘਰਸ਼ ਨੂੰ ਸਥਿਰ ਅਤੇ ਮਜ਼ਬੂਤ ਰੱਖਿਆ ਗਿਆ ਹੈ, ਉਮੀਦ ਹੈ ਕਿ ਉਸ ਹੀ ਤਰਹ
ਦੇਸ਼-ਵਿਦੇਸ਼ ਲੋਕ ਇਕੱਠੇ ਹੋਕੇ ਅੰਕੜੇ ਪਰਮਾਣ ਕਰਨ। ਅਵਾਮ ਲੋਕਾਂ ਦੇ ਵਾਸਤੇ, ਇਹੁ ਅਪਨਾ ਇਤਿਹਾਸ ਦਾ ਖੁਦ ਲੇਖਕ ਬਣਨ ਦਾ ਇੱਕ ਮੌਕਾ ਹੈ।
ਮਹੱਤਤਾ
ਅਜੋਕੇ ਵਕਤ ਦੀ ਕਿਸਾਨ-ਮਜ਼ਦੂਰ ਸੰਘਰਸ਼ ਪੂਰੇ ਮਾਨਵਤਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸੰਘਰਸ਼ ਹੈ। ਕਰੋੜਾਂ ਵਿੱਚ ਲੋਕ ਤਿੰਨ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਸਰਗਰਮ
ਹੋ ਗਏ, ਹੋ ਰਹੇ, ਅਤੇ ਹੋਣਗੇ। ਸੰਘਰਸ਼ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਵੇਕੇ ਪਤਾ ਚਲਿਆ ਜਾਂਦਾ ਹੈ ਕਿ ਪੂੰਜੀਵਾਦ ਅਤੇ ਨਾ-ਸਿਂਭੀਆ ਗਈਆ ਮਾਰਕਿਟ ਸ਼ਕਤੀਆ
ਅਵਾਮ ਭਾਰਤੀ ਵਿਅਕਤੀ ਦੇ ਲਈ ਹਾਨੀਾਰਕ ਹਨ।
ਇਹੁ ਸੰਘਰਸ਼ ਬਾਰਤ ਦੀ ਨਵਉਦਾਰਵਾਦੀ (ਨੀਓਲਿਬਰਲਜ਼ਿਮ) ਅਤੇ ਹਿੰਦੂਤਵ-ਫਾਸ਼ਵਾਦੀ ਵਿਚਾਰਧਾਰਾ
ਖਿਲਾਫ ਇਕ ਬਗਾਵਤ ਹੈ। ਸੰਘਰਸ਼ ਦਾ ਵਡੱਪਣ ਕਰਕੇ ਉਸ ਦਾ ਵਿਸ਼ਲੇਸ਼ਨ ਕਰਨਾ ਜ਼ਰੂਰੀ ਹੈ। ਇਸ ਸੰਘਰਸ਼ ਦੀ ਖੋਜ ਤੋਂ ਸਣਗਿਣਤ ਸਮਾਜਿਕ, ਆਰਥਿਕ, ਇਤਿਹਾਸਿਕ, ਵਾਤਾਵਰਨਿਕ, ਆਦਿ
ਸਿੱਖਣ ਅਤੇ ਸਿਖਾਉਣ ਵਾਲੀਆਂ ਚੀਜ਼ਾਂ ਪਰਾਪਤ ਹੋਣਗੀਆ ਹਨ।
ਅੰਕੜੇ ਅਤੇ ਵਿਧੀ-ਸ਼ਾਸਤਰ
ਭਾਰਤ ਦੇ ਨਕਸ਼ੇ ਬਣਾਉਣ ਦੇ ਲਈ ਇੱਥੇ ਅੰਕੜੇ ਮਿੱਲੇ ਸਨ।
ਜ਼ਿਲ੍ਹੇ ਪੱਧਰ ਦੀਆ ਪਰਦਰਸ਼ਨਾਂ ਅਤੇ ਮਹਾਪੰਚਾਇਤ ਪਰਾਜੈਕਟ ਦੇ ਨਿਰਮਾਤਾ ਵੱਲੋਂ ਤਿਆਰ ਕੀਤੇ ਗਏ। ਜਿੱਥੇ ਪਰਦਰਸ਼ਨਾਂ ਅਤੇ ਮਹਾਪੰਚਾਇਤ
ਹੋਈਆ ਦੇ ਅੰਕੜੇ ਕਮਪਿਊਟਰ ਡੇਸਕਟਾਪ ਖੋਜ ਨਾਲ ਇਕੱਠੇ ਕੀਤੇ ਗਏ, ਜਿਸ ਤੋਂ ਬਆਦ QGIS (ਕਮਪਿਊਟਰ ਪਰੋਗਰਾਮ)
ਦਾ ਇਸਤੇਮਾਲ ਕੀਤਾ ਗਿਆ ਸੀ। ਹੁਣ, ਜਦੋਂ ਇਸ ਵੇਬਸਾਈਟ ਦੇ ਨਾਲ ਹੋਰ ਅੰਕੜੇ ਇਕੱਠੇ ਹੋਣਗੇ ਨਕਸ਼ਾ ਅਪਨੇ ਆਪ ਅਪਡੈਟ ਹੋਵੇਗੀ, ਮਤਲਬ ਕਿ
ਨਕਸ਼ੇ ਦਾ ਰੰਗਰੂਪ ਬਦਲੇਗਾ। ਹਰੇਕ ਪਰਦਰਸ਼ਨ, ਮਹਾਪੰਚਾਇਤ, ਆਦਿ ਨਕਸ਼ੇ ਤੇ ਕਲਿਕ ਮਾਰਕੇ ਦੇਖਣ ਨੂੰ ਮਿੱਲੇਗਾ। ਜ਼ਿਆਦਤਰ ਅੰਕੜੇ ਅਖਬਾਰਾਂ ਤੋਂ ਹਨ, ਪਰ
ਫਿਰ ਵੀ ਅੰਕੜੇ ਦੇ ਸਰੋਤ ਅਨੇਕ ਹਨ। ਇਸ ਤਰਹ ਦੀ ਅੰਕੜੇ ਇਕੱਠੇ ਕਰਨ ਦਾ ਵਿਧੀ-ਸ਼ਸਤਰ ਨੂੰ
ਡਿਜਿਟਲ ਹਿਊਮੈਨਿਟੀਜ਼ ਆਖਿਆ ਜਾਂਦਾ ਹੈ
ਪੱਛਮੀ ਅਕੈਡਮੀ ਵਿੱਚ ਡਿਜਿਟਲ ਹਿਊਮੈਨਿਟੀਜ਼ ਇੱਕ ਨਵਾ ਖੇਤਰ ਹੈ ਪਰ ਗੁਣਵਾਦਕ <1wte>ਅਤੇ1wte> ਸੰਖਿਆ ਬੋਧਿਕ (ਕੁਆਲਿਟੈਟਿਵ ਅਤੇ
ਕੁਆਂਟਿਟੈਟਿਵ, ਅੰਗਰੇਜ਼ੀ ਵਿੱਚ) ਅੰਕੜੇ ਇਕੱਠੇ ਕਰਨ ਦੇ ਵਾਸਤੇ ਬਹੁਤ ਉਪਯੋਗ ਹੈ, ਖਾਸ ਕਰਕੇ ਕਿਉਂਕਿ ਸੰਘਰਸ਼ ਦੇ ਬਾਰੇ ਰੋਜ ਅਵਾਮ ਨਾਗਰਿਕ,
ਮੀਡੀਆ, ਆਦਿ ਵੱਲੋਂ ਤਿਆਰ ਕੀਤੀ ਜਾਣ ਵਾਲੀ ਸੂਚਨਾ ਮਿੱਲਦੀ ਹੈ। ਪੁਨੀਤ ਜੋਰਡਨ ਸਿੰਘ ਨੇ ਇਸ ਵੇਬਸਾਈਟ ਨੂੰ ਬਣਾਇਆ, ਉਹ ਨਿਊ ਸਕੂਲ (
ਨਿਊ ਯੋਰਕ ਸਿਟੀ) ਤੇ ਮਾਸਟਰ ਆਫ ਸਾਈਅਨਸ ਕਰ ਰਹਾ ਹੈ। ਉਸ ਦੀ ਖੋਜ ਦਾ ਵਿਸ਼ਾ ਵਾਤਾਵਾਰਨ ਦੀ ਮਾੜੀ ਤਬਦੀਲੀ ਦੁਆਰਾ ਅਨੁਕੂਲਨ, ਨਾ-ਸਾਮਾਜੀਕਰਨ,
ਅਤੇ ਖੇਤੀ-ਬਾੜੀ। ਜੁਲਾਈ 2021 ਤੱਕ ਪੁਨੀਤ ਜੋਰਡਨ ਸਿੰਘ ਨੇ ਕੁਲ ਅੰਕੜੇ ਇਕੱਠਾ ਕੀਤਾ।